Rajinder Pal Singh Brar

ਰਾਜਿੰਦਰ ਪਾਲ ਸਿੰਘ ਬਰਾੜ rajinderpalsingh.blogspot.com

Thursday, August 25, 2016



ਵਿਰਾਸਤ ਤੋਂ ਕੀ ਭਾਵ ਹੈ?
ਵਿਰਾਸਤ ਸ਼ਬਦ ਅੰਗਰੇਜ਼ੀ ਸ਼ਬਦ ਹੈਰੀਟੇਜ਼ ਦਾ ਸਮਾਨਾਰਥਕ ਹੈ ਵਿਰਾਸਤ ਦੇ ਮੂਲ ਵਿਚ ਵਿਰਸਾ ਹੈ ਵੰਸ਼ ਹੈ, ਹੈਰੀਟੇਜ ਦਾ ਮੂਲ ਵੀ ਹੈਰੇਡਿਟੀ ਹੈ ਮੁਢਲੇ ਤੌਰ ਤੇ ਇਹ ਸ਼ਬਦ ਸੰਤਾਨ ਨੂੰ ਮਾਪਿਆਂ ਤੋਂ ਮਿਲਣ ਵਾਲੇ ਜੈਵਿਕ ਗੁਣ ਜਿਵੇਂ ਕੱਦ, ਰੰਗ, ਡੀਲ ਡੌਲ ਆਦਿ ਲਈ ਵਰਤਿਆ ਜਾਂਦਾ ਹੈ ਹੌਲੀ ਹੌਲੀ ਇਸਦਾ ਅਰਥ ਵਿਸਤਾਰ ਹੁੰਦਾ ਗਿਆ ਇਸ ਦਾ ਇਕ ਪਸਾਰ ਭੌਤਿਕਤਾ ਵੱਲ ਭਾਵ ਮਾਪਿਆਂ ਤੋਂ ਮਿਲਣ ਵਾਲੀ ਜ਼ਮੀਨ,ਜਾਇਦਾਦ, ਚੀਜ਼ਾਂ,ਵਸਤਾਂ ਹੋ ਗਿਆ ਦੂਜੇ ਪਾਸੇ ਇਸਦਾ ਬੌਧਿਕ ਅਰਥ ਮਾਪਿਆਂ ਤੋਂ ਮਿਲਣ ਵਾਲੇ ਸੰਸਕਾਰ,ਸੁਭਾਅ,ਕਦਰਾਂ ਕੀਮਤਾਂ ਹੋ ਗਿਆ ਸੋ ਵਿਅਕਤੀਗਤ ਪੱਧਰ ਤੇ ਜੋ ਕੁਝ ਵੀ ਕਿਸੇ ਵਿਅਕਤੀ ਨੂੰ ਆਪਣੇ ਮਾਪਿਆਂ ਪੜਮਾਪਿਆਂ ਤੋਂ ਮਿਲਦਾ ਹੈ, ਉਹ ਉਸ ਦੀ ਵਿਰਾਸਤ ਹੈ ਵਿਰਾਸਤ ਵਿਅਕਤੀ ਦੀ ਆਪਣੀ ਨਹੀਂ ਸਗੋਂ ਪਹਿਲੀ ਪੀੜ੍ਹੀ ਦੀ ਕਮਾਈ ਹੁੰਦੀ ਹੈ ਅੱਗੋਂ ਇਹ ਪਹਿਲੀ ਪੀੜ੍ਹੀ ਨੂੰ ਵੀ ਆਪਣੇ ਮਾਪਿਆਂ ਤੋਂ ਮਿਲੀ ਹੁੰਦੀ ਹੈ ਇਸ ਵਿਚ ਹਰ ਪੀੜ੍ਹੀ ਆਪਣੇ ਵੱਲੋਂ ਕੁਝ ਜੋੜ ਕੇ ਜਾਂ ਘੱਟੋ ਘੱਟ ਪਿਛਲੀ ਪੀੜ੍ਹੀ ਤੋਂ ਮਿਲੇ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਨੂੰ ਸੌਂਪਦੀ ਹੈ ਜਦੋਂ ਵਿਰਾਸਤੀ ਸ਼ਬਦ ਦਾ ਪ੍ਰਯੋਗ ਸਮੂਹਿਕ ਰੂਪ ਵਿਚ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਕਿਸੇ ਖਿੱਤੇ, ਨਸਲ, ਭਾਸ਼ਾ, ਧਰਮ, ਕੌਮ ਦੀਆਂ ਉਨ੍ਹਾਂ ਸਭ ਪਦਾਰਥਕ ਵਸਤਾਂ ਜਿਨ੍ਹਾਂ ਵਿਚ ਇਮਾਰਤਾਂ ਤੋਂ ਲੈ ਕੇ ਬਰਤਨਾਂ ਤਕ ਅਤੇ ਬੌਧਿਕ ਤੌਰ ਤੇ ਗਿਆਨ ਵਿਗਿਆਨ ਤੋਂ ਲੈ ਕੇ ਕਦਰਾਂ ਕੀਮਤਾਂ ਤਕ ਸਭ ਕੁਝ ਸ਼ਾਮਲ ਹੁੰਦਾ ਹੈ ਸੋ ਵਿਰਾਸਤ ਬਹੁਤ ਹੀ ਵਿਸ਼ਾਲ ਅਰਥਾਂ ਵਾਲਾ ਸੰਕਲਪ ਹੈ ਅੱਜ ਅਸੀਂ ਜੋ ਕੁਝ ਵੀ ਹਾਂ, ਆਪਣੀ ਵਿਰਾਸਤ ਕਰਕੇ ਹੀ ਹਾਂ ਸਾਡੀ ਹੋਂਦ ਹੀ ਵਿਰਾਸਤੀ ਹੈ
          ਪੰਜਾਬੀ ਵਿਰਾਸਤ ਤੋਂ ਕੀ ਭਾਵ ਹੈ?
 ਪੰਜਾਬੀ ਵਿਰਾਸਤ ਭਾਵ ਉਹ ਸਭ ਕੁਝ ਜੋ ਪੰਜਾਬ ਭਾਵ ਪੰਜ ਦਰਿਆਵਾਂ ਦੀ ਧਰਤੀ ਤੇ ਵਸਣ ਵਾਲਿਆਂ ਨੇ ਸਦੀਆਂ ਦੇ ਵਸੇਬੇ ਦੌਰਾਨ ਆਪਣੀ ਮਿਹਨਤ ਨਾਲ ਪੈਦਾ ਕੀਤਾ, ਜੋ ਕੁਝ ਉਸ ਨੇ ਆਪਣੀ ਅਗਲੀ ਪੀੜ੍ਹੀ ਭਾਵ ਅੱਜ ਜ਼ਿੰਦਗੀ ਜੀਅ ਰਹੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਤੋਂ ਮਿਲਿਆ ਹੈ, ਉਹ ਸਭ ਕੁਝ ਵਿਰਾਸਤ ਹੈ ਇਸ ਵਿਚ ਭਾਸ਼ਾ, ਇਤਿਹਾਸ, ਇਮਾਰਤਾਂ, ਸਾਹਿਤ, ਸਭਿਆਚਾਰਕ ਕਦਰਾਂਕੀਮਤਾਂ, ਕਲਾਤਮਿਕ ਹੁਨਰੀ ਵਸਤਾਂ, ਜਿਵੇਂ ਬਾਗ ਫੁਲਕਾਰੀਆਂ, ਦਰੀਆਂ, ਮੰਜੇ ਪੀੜ੍ਹੇ, ਚਾਟੀਆਂ,ਮਧਾਣੀਆਂ ਸਭ ਕੁਝ ਸ਼ਾਮਲ ਹੈ ਇਸ ਵਿਚ ਕੇਵਲ ਵਸਤਾਂ ਹੀ ਨਹੀਂ ਸਗੋਂ ਇਨ੍ਹਾਂ ਨੂੰ ਬਨਾਉਣ ਦਾ ਹੁਨਰ ਵੀ ਸ਼ਾਮਲ ਹੈ
ਪੰਜਾਬੀ ਵਿਰਾਸਤ ਦੀ ਪਛਾਣ ਕੀ ਹੈ?
 ਪੰਜਾਬੀਅਤ ਦੀ ਪਛਾਣ ਧਰਤੀ ਵਜੋਂ ਪੰਜ ਦਰਿਆਵਾਂ ਦੀ ਧਰਤੀ, ਭਾਸ਼ਾ ਵਜੋਂ ਸੰਸਕ੍ਰਿਤ ਪ੍ਰਾਕਿਰਤਾਂ, ਅਪਭਰੰਸ਼ਾਂ ਰਾਹੀਂ ਲੰਮਾ ਪੈਂਡਾ ਤਹਿ ਕਰਕੇ ਆਈ ਉਰਦੂ ਫਾਰਸੀ ਦੇ ਨੇੜਲੇ ਸਾਕ ਵਾਲੀ ਪੰਜਾਬੀ ਹੈ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਰਿਗਵੇਦ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ ਖਾਣ ਪੀਣ ਵਿਚ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਚਾਟੀ ਦੀ ਲੱਸੀ ਹੀ ਨਹੀਂ ਚਿੱਬੜਾਂ ਦੀ ਚਟਣੀ, ਅੰਬਾਂ ਦੀ ਮਾਣ੍ਹੀ, ਤਿੰਨ ਮੇਲ ਦਾ ਕੜਾਹ ਵੀ ਵਿਰਾਸਤੀ ਹੈ ਇਸ ਵਿਚ ਪਰੌਂਠਾ ਵੀ ਸ਼ਾਮਲ ਹੈ ਅਤੇ ਸਮੋਸਾ ਵੀ ਗਿੱਧਾ ਭੰਗੜਾ, ਸੰਮੀ , ਝੁੰਮਰ , ਲੁੱਡੀ ਸਭ ਵਿਰਾਸਤ ਹਨ ਧਿਆਨ ਦੇਣ ਵਾਲੀ ਗੱਲ ਹੈ ਕਿ ਜੋ ਕੁਝ ਵੀ ਸਾਨੂੰ ਪਰੰਪਰਾ ਤੋਂ ਪ੍ਰਾਪਤ ਹੈ, ਸਭ ਕੁਝ ਹੀ ਵਿਰਾਸਤੀ ਹੈ ਪਰ ਕੁਝ ਚੀਜ਼ਾਂ ਕਿਸੇ ਇਲਾਕੇ ਦੀ ਸਭਿਆਚਾਰਕ ਵਿਰਾਸਤ ਦਾ ਚਿੰਨ੍ਹ ਬਣ ਜਾਂਦੀਆਂ ਹਨ ਇਹ ਵਿਰਾਸਤੀ ਚਿੰਨ੍ਹ ਪ੍ਰਮੁੱਖਤਾ ਹਾਸਿਲ ਕਰ ਜਾਂਦੇ ਹਨ ਹੈਰਾਨੀ ਵਾਲੀ ਗੱਲ ਹੈ ਕਿ ਕਈ ਚੀਜ਼ਾਂ ਦਾ ਉਧਾਰੀਆਂ ਲਈਆਂ ਹੁੰਦੀਆਂ ਹਨ ਪਰ ਕੁਝ ਪੀੜ੍ਹੀਆਂ ਬਾਅਦ ਉਹ ਏਨੀਆਂ ਰਚਮਿਚ ਜਾਂਦੀਆਂ ਹਨ ਕਿ ਉਹ ਸਭਿਆਚਾਰਕ ਚਿੰਨ੍ਹ ਬਣ ਆਂਦੀਆਂ ਹਨ ਉਦਾਹਰਣ ਵਜੋਂ ਸਲਵਾਰ ਕਮੀਜ਼ ਕੁੜੀਆਂ ਦਾ ਪੰਜਾਬੀ ਪਹਿਰਾਵਾ ਮੰਨਿਆ ਜਾਂਦਾ ਹੈ ਪਰ ਸਲਵਾਰ ਮੁਢਲੇ ਰੂਪ ਵਿਚ ਪੰਜਾਬੀ ਨਹੀਂ ਸੀ
ਵਿਰਾਸਤ ਦਾ ਅੱਜ ਕੀ ਫਾਇਦਾ ਹੈ?
ਬਹੁਤੀ ਵਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਆਖਿਰ ਵਿਰਾਸਤ ਦੀ ਸਮਕਾਲੀਨ ਪ੍ਰਸੰਗਿਕਤਾ ਕੀ ਹੈ? ਅਸਲ ਵਿਚ ਅਜਿਹੇ ਪ੍ਰਸ਼ਨ ਵਿਰਾਸਤ ਦੀ ਗਲਤ ਸਮਝ ਤੇ ਟਿਕੇ ਹੋਏ ਹਨ ਵਿਰਾਸਤ ਕੋਈ ਬੀਤਿਆ ਅਤੀਤ, ਮਰਿਆ ਇਤਿਹਾਸ, ਵੇਲਾ ਵਿਹਾ ਚੁੱਕੇ ਰਸਮਾਂ ਰਿਵਾਜ ਜਾਂ ਅਜੋਕੀ ਜੀਵਨ ਜਾਚ ਤੋਂ ਵਿਛੁੰਨੀ ਤਕਨੀਕ ਨਹੀਂ ਹੈ ਸਗੋਂ ਵਿਰਾਸਤ ਅੱਜ ਦੀ ਨੀਂਹ ਹੈ ਮੇਰਾ ਦਾਗਿਸਤਾਨ ਵਿਚ ਦਰਜ ਆਬੂਤਾਲਿਬ ਦਾ ਕਥਨ ਕਦੇ ਨਾ ਭੁੱਲੋ ਜੇ ਬੀਤੇ ਤੇ ਪਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ ਇਹ ਵਿਰਾਸਤ ਕੋਈ ਮਰਿਆ ਇਤਿਹਾਸ ਨਹੀਂ ਸਗੋਂ ਅੱਜ ਵਿਚ ਸਾਹ ਲੈਂਦਾ ਭਵਿੱਖ ਹੈ ਵਿਰਸਾ ਅੱਜ ਦੀ ਤਕਨੀਕ ਦੇ ਪਿੱਛੇ ਬਜ਼ੁਰਗਾਂ ਦੀ ਘਾਲੀ ਘਾਲਣਾ ਦਾ ਇਤਿਹਾਸ ਹੈ ਇਹ ਉਨ੍ਹਾਂ ਚੰਗੀਆਂ ਕਦਰਾਂਕੀਮਤਾਂ ਦਾ ਸਮੂਹ ਹੈ ਜਿਹੜੀਆਂ ਅੱਜ ਵੀ ਮੁੱਲਵਾਨ ਹਨ ਇਤਿਹਾਸ ਨੂੰ ਅਸੀਂ ਦੋ ਮੰਤਵਾਂ ਲਈ ਯਾਦ ਕਰਦੇ ਹਾਂ ਪਹਿਲਾ ਅਸੀਂ ਬੀਤੇ ਤੋਂ ਸਬਕ ਸਿੱਖਣਾ ਚਾਹੁੰਦੇ ਹਾਂ ਅਸੀਂ ਜੋ ਗਲਤੀਆਂ ਅਤੀਤ ਵਿਚ ਕੀਤੀਆਂ ਉਹ ਭਵਿੱਖ ਵਿਚ ਨਾ ਕਰੀਏ ਦੂਸਰਾ ਇਤਿਹਾਸ ਨੂੰ ਅਸੀਂ ਇਸ ਕਰਕੇ ਯਾਦ ਕਰਦੇ ਹਾਂ ਕਿ ਅਸੀਂ ਉਹ ਗੌਰਵਮਈ ਪਲਾਂ ਨੂੰ ਮੁੜ ਜਿਉਂ ਸਕੀਏ ਅਤੇ ਆਪਣੇ ਅੰਦਰ ਸਮਾ ਸਕੀਏ ਕਿ ਕਿਵੇਂ ਸਾਡੇ ਬਜ਼ੁਰਗਾਂ ਨੇ ਕਠਿਨ ਪ੍ਰਸਥਿਤੀਆਂ ਵਿਚ ਵੀ ਜਿਉਂਦੇ ਰਹੇ ਅਤੇ ਆਪਣਾ ਗੌਰਵ ਕਾਇਮ ਰੱਖਿਆ

0 Comments:

Post a Comment

<< Home