Rajinder Pal Singh Brar

ਰਾਜਿੰਦਰ ਪਾਲ ਸਿੰਘ ਬਰਾੜ rajinderpalsingh.blogspot.com

Monday, November 18, 2013

ਹਾਸ਼ੀਏ ਦੇ ਹਾਸਲ

1. ਕਾਫੀਆਂ (ਪੀਰੋ)
ਮਨਜੀਤ ਕੌਰ
ਰੋਲ ਨੰ:-966,
ਐਮ..(ਪੰਜਾਬੀ)
ਭੂਮਿਕਾ :- “ਹਾਸ਼ੀਏ ਦੇ ਹਾਸਲਕਾਵਿ-ਸੰਗ੍ਰਹਿ ਪੁਸਤਕ ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਤੇ ਡਾ. ਜੀਤ ਸਿੰਘ ਜੋਸ਼ੀ ਦੀ ਸੰਪਾਦਤ ਕੀਤੀ ਹੋਈ ਪੁਸਤਕ ਹੈਪਿਛਲੇ ਕੁਝ ਸਮੇਂ ਤੋਂ ਸਾਡੇ ਪੰਜਾਬੀ ਸਾਹਿਤ ਵਿੱਚ ਕਈ ਪ੍ਰਕਾਰ ਦੀਆਂ ਨਵੀਆਂ ਖੋਜਾਂ ਹੋਈਆਂ ਹਨ ਜਿਨ੍ਹਾਂ ਨਾਲ ਸਾਡੇ ਪੰਜਾਬੀ ਸਾਹਿਤ ਵਿੱਚ ਵਾਧਾ ਹੋਇਆਇਨ੍ਹਾਂ ਖੋਜਾਂ ਦੁਆਰਾ ਅਜਿਹੀਆਂ ਰਚਨਾਵਾਂ ਵੀ ਸਾਡੇ ਸਾਹਮਣੇ ਆਉਂਦੀਆ ਹਨ ਜਿਨ੍ਹਾਂ ਨੂੰ ਪਹਿਲਾਂ ਅਣਗੋਲਿਆ ਗਿਆ ਸੀ, ਉਹ ਸਾਡੇ ਸਾਹਮਣੇ  ਆਉਂਦੀਆ ਹਨ ਪਰ ਫਿਰ ਵੀ ਇਨ੍ਹਾਂ ਨੂੰ ਲੋਕਾਂ ਦੀ ਚੇਤਨਾ ਦਾ ਹਿੱਸਾ ਨਾ ਬਣਾਇਆ ਗਿਆ ਇਨ੍ਹਾਂ ਰਚਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈਹਾਸ਼ੀਏ ਦੇ ਹਾਸਲਪੁਸਤਕ ਦਾ ਸਹਾਰਾ ਲਿਆ ਗਿਆ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਗਈਆਂ ਸਨ, ਉਨ੍ਹਾਂ ਰਚਨਾਵਾਂ ਨੂੰ ਵੀ ਇਸ ਪੁਸਤਕ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਪੁਸਤਕ ਵਿੱਚ ਦੋ ਔਰਤ ਕਵਿਤਰੀਆਂ ਦੀ ਰਚਨਾ ਨੂੰ ਵੀ ਸ਼ਾਮਿਲ ਕੀਤਾ ਗਿਆਇਸ ਤਰ੍ਹਾਂਹਾਸ਼ੀਏ ਦੇ ਹਾਸਲਪੁਸਤਕ ਵਿੱਚ ਉਨ੍ਹਾਂ ਕਵੀਆਂ ਜਾਂ ਸਾਹਿਤਕਾਰਾਂ ਨੂੰ ਕੇਂਦਰ ਵਿੱਚ ਲਿਆਂਦਾ ਗਿਆ ਹੈ ਜਿਨ੍ਹਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ ਸੀਇਸ ਪੁਸਤਕ ਵਿੱਚ ਕੁੱਲ ਤੀਹ ਰਚਨਾਕਾਰਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।
ਕਵਿਤਰੀ ਪੀਰੋ ਬਾਰੇ ਜਾਣਕਾਰੀ :- ਪੀਰੋ ਦੇ ਜਨਮ, ਜਾਤ, ਮਾਪਿਆਂ ਅਤੇ ਜਨਮ ਸਥਾਨ ਬਾਰੇ ਸਾਨੂੰ ਨਿਸ਼ਚਿਤ ਜਾਣਕਾਰੀ ਪ੍ਰਾਪਤ ਨਹੀ ਹੁੰਦੀ ਕਈ ਵਿਦਵਾਨਾਂ ਨੇ ਪੀਰੋ ਦੀ ਜਨਮ ਤਾਰੀਖ 1810-20 ਦੇ ਵਿਚਕਾਰ ਹੋਣ ਦੇ ਅੰਦਾਜ਼ੇ ਲਾਏ ਹਨ ਬਹੁਤ ਸਾਰੇ ਵਿਦਵਾਨਾਂ ਦੀ ਸਾਂਝੇ ਰਾਏ ਦੇ ਅਨੁਸਾਰ ਪੀਰੋ ਗ਼ਰੀਬ ਪਰਿਵਾਰ ਵਿੱਚੋ ਸੀ ਅਤੇ ਨੀਵੀਂ ਜਾਤ ਦੀ ਮੁਸਲਮਾਨ ਔਰਤ ਸੀ ਪੀਰੋ ਪਹਿਲਾਂ ਲਾਹੌਰ ਵਿੱਚ ਪੇਸ਼ਾ ਕਰਦੀ ਸੀ ਅਤੇ ਫਿਰ ਗੁਲਾਬਦਾਸ ਦੀ ਚੇਲੀ ਬਣ ਗਈ ਸੀ ਪ੍ਰੰਤੂ ਇਲਾਹੀ ਬਖਸ਼ ਨੇ ਉਸ ਨੂੰ ਕੈਦ ਕਰ ਲਿਆਇਲਾਹੀਬਖਸ਼ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੋਪਚੀ ਸੀ ਇੱਕ ਸਮੇਂ ਗੁਲਾਬਦਾਸ ਦੇ ਚੇਲਿਆਂ ਅਤੇ ਇਲਾਹੀਬਖਸ਼ ਦੇ ਸੈਨਿਕਾਂ ਦੀ ਝੜਪ ਹੋ ਗਈ ਸੀ ਗੁਲਾਬਦਾਸ ਨੇ ਉਸਨੂੰ ਇਲਾਹੀਬਖਸ਼ ਦੀ ਕੈਦ ਤੋਂ ਮੁਕਤ ਕਰਵਾਇਆ ਸੀ ਗੁਲਾਬਦਾਸ ਨੇ ਪੀਰੋ ਨੂੰ ਆਪਣੇ ਚੱਠਿਆਂ ਵਾਲੇ ਡੇਰੇ ਵਿੱਚ ਦੂਸਰੇ ਲੋਕਾਂ ਦੇ ਵਿਰੋਧ  ਦੇ ਬਾਵਜੂਦ ਰੱਖਿਆ ਬਹੁਤੇ ਵਿਦਵਾਨਾਂ ਦੇ ਮਤ ਅਨੁਸਾਰ ਪੀਰੋ ਦੀ ਮੌਤ 1872 ਈਸਵੀ ਵਿੱਚ ਹੋਈ
ਪੀਰੋ ਸੂਫ਼ੀ ਮਤ ਅਤੇ ਭਗਤੀ ਮਤ ਦੀ ਕਵਿਤਰੀ ਸੀ ਸਾਨੂੰ ਪੀਰੋ ਦੀਆਂ 160 ਕਾਫ਼ੀਆਂ ਮਿਲੀਆਂ ਹਨ ਇਨ੍ਹਾਂ ਕਾਫ਼ੀਆਂ ਵਿੱਚ ਪੀਰੋ ਨੇ ਧਾਰਮਿਕ ਮਾਰਗਾਂ ਦੀਆਂ ਰਹੁ-ਰੀਤਾਂ ਅਤੇ ਔਰਤ ਦੀ ਸਮੱਸਿਆਂ ਨੂੰ ਪੇਸ਼ ਕੀਤਾ ਹੈਇਸ ਤਰ੍ਹਾਂ ਮੰਨਿਆਂ ਜਾਂਦਾ ਹੈ ਕਿ ਪੀਰੋ ਪੰਜਾਬੀ ਦੀ ਪਹਿਲੀ ਕਵਿਤਰੀ ਸੀ ਭਾਵੇ ਹੋਰ ਵੀ ਬਹੁਤ ਸਾਰੀਆਂ ਕਵਿਤਰੀਆਂ ਦੀਆਂ ਰਚਨਾਵਾਂ ਸਾਨੂੰ ਮਿਲਦੀਆਂ ਹਨ

ਕਾਫ਼ੀਆਂ ਦਾ ਪ੍ਰਸੰਗ:-“ਹਾਸ਼ੀਏ ਦੇ ਹਾਸਲਕਾਵਿ-ਸੰਗ੍ਰਹਿ ਵਿੱਚ ਦਰਜ ਕਾਫ਼ੀਆਂ ਪੰਜਾਬੀ ਸਾਹਿਤ ਦੀ ਕਵਿਤਰੀ ਪੀਰੋ ਦੁਆਰਾ ਰਚਿਤ ਕੀਤੀਆਂ ਹਨ ਇਨ੍ਹਾਂ ਕਾਫ਼ੀਆਂ ਵਿੱਚ ਪੀਰੋ ਨੇ ਇੱਕ ਤਾਂ ਜਾਤ-ਪਾਤ ਦੀ ਸਮੱਸਿਆਂ ਨੂੰ ਪੇਸ਼ ਕੀਤਾ ਹੈ ਅਤੇ ਦੂਸਰਾ ਉਸਨੇ ਆਪਣੀਆਂ ਕਾਫ਼ੀਆਂ ਵਿੱਚ ਔਰਤ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ ਪੀਰੋ ਆਪਣੀਆਂ ਰਚਨਾਵਾਂ ਵਿੱਚ ਜਾਤ-ਪਾਤ ਦੀਆਂ ਵੰਡੀਆਂ ਨੂੰ ਨਕਾਰਦੀ ਹੈ ਪੀਰੋ ਦੇ ਅਨੁਸਾਰ ਇਨਸਾਨ ਬਾਹਰੀ ਧਾਰਮਿਕ ਚਿੰਨ੍ਹਾਂ ਨੂੰ ਅਪਣਾਉਣ ਨਾਲ ਮੁਸਲਮਾਨ ਜਾਂ ਹਿੰਦੂ ਨਹੀਂ ਬਣ ਸਕਦਾ ਇਸ ਤਰ੍ਹਾਂ ਪੀਰੋ ਨੇ ਸਮਾਜਿਕ ਜੀਵਨ ਦੀ ਸਮੱਸਿਆਂ ਨੂੰ ਪੇਸ਼ ਕੀਤਾ ਹੈ

ਕਾਫ਼ੀਆਂ ਦੀ ਵਿਆਖਿਆਂ:- ਕਾਫ਼ੀ ਦੇ ਪਹਿਲੇ ਪ੍ਰਸੰਗ ਵਿੱਚ ਪੀਰੋ ਪਹਿਲਾਂ ਇਹ ਪ੍ਰਸ਼ਨ ਉਠਾਉਂਦੀ ਹੈ ਕਿ ਇਨਸਾਨ ਬਾਹਰੀ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਨਾਲ ਧਾਰਮਿਕ ਨਹੀਂ ਹੋ ਸਕਦਾ ਪੀਰੋ ਕਹਿੰਦੀ ਹੈ ਕਿ ਹਿੰਦੂ ਧਰਮ ਵਿੱਚ ਜਨੇਊ ਅਤੇ ਚੋਟੀ ਰੱਖ ਕੇ ਹਿੰਦੂ ਧਾਰਮਿਕ ਚਿੰਨ੍ਹ ਗ੍ਰਹਿਣ ਕੀਤੇ ਹਨ ਇਸ ਤਰ੍ਹਾਂ ਮੁਸਲਮਾਨ ਧਰਮ ਵਿੱਚ ਮੁਸਲਮਾਨ ਲੋਕ ਸੁੰਨਤ ਦੀ ਰਸਮ ਕਰਦੇ ਹਨ ਅਤੇ ਆਪਣੀਆਂ ਮੁੱਛਾਂ ਕਟਵਾਉਂਦੇ ਹਨ ਪਰ ਇਹ ਬਾਹਰੀ ਧਾਰਮਿਕ ਚਿੰਨ੍ਹ ਕੇਵਲ ਆਦਮੀ ਹੀ ਧਾਰਨ ਕਰ ਸਕਦੇ ਹਨ ਧਰਮ ਦੀ ਪਹਿਚਾਣ ਔਰਤ ਤੋਂ ਨਹੀਂ ਹੋ ਸਕਦੀ ਕਿਉਂਕਿ ਔਰਤ ਨਾ ਤਾਂ ਬੋਦੀ ਰੱਖ ਸਕਦੀ ਹੈ ਅਤੇ ਨਾ ਹੀ ਜਨੇਊ ਦੀ ਰਸਮ ਕਰਵਾ ਸਕਦੀ ਹੈ ਮੁਸਲਮਾਨ ਆਦਮੀਆਂ ਵਾਂਗ ਨਾ ਹੀ ਔਰਤ ਸੁੰਨਤ ਦੀ ਰਸਮ ਕਰਵਾ ਸਕਦੀ ਹੈ ਨਾ ਮੁੱਛਾ ਕਟਵਾ ਸਕਦੀ ਹੈ ਇਸ ਤਰ੍ਹਾਂ ਫਿਰ ਔਰਤ ਨੂੰ ਕਿਸ ਧਰਮ ਦਾ ਮੰਨਿਆਂ ਜਾਵੇ ਪੀਰੋ ਦੇ ਵਿਚਾਰ ਅਨੁਸਾਰ ਇਹ ਸਭ ਕੁਝ ਧਾਰਮਿਕ-ਪਾਖੰਡ ਅਤੇ ਕਰਮ- ਕਾਂਡ ਹਨ
 
ਅਗਲੀ ਕਾਫ਼ੀ ਵਿੱਚ ਪੀਰੋ ਆਪਣੇ ਸਤਿਗੁਰ ਗੁਲਾਬਦਾਸ ਨੂੰ ਸੰਬੋਧਨ ਹੋ ਕੇ ਕਹਿੰਦੀ ਹੈ ਕਿ ਸਤਿਗੁਰ ਤੁਸੀਂ ਬੜੇ ਪਰਉਪਕਾਰੀ ਹੋ ਜਿਸ ਨਾਰੀ ਨੂੰ ਸਮਾਜ ਵਿੱਚ ਸਥਾਨ ਨਹੀਂ ਦਿੱਤਾ ਗਿਆ ਤੁਸੀਂ ਉਸਨੂੰ ਆਪਣੀ ਸ਼ਰਣ ਵਿੱਚ ਬੜੇ ਪਿਆਰ ਨਾਲ ਸਵੀਕਾਰ ਕੀਤਾ ਹੈ ਪੀਰੋ ਆਪਣੇ ਗੁਰੁ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਸ਼ੂਦਰ ਨਾਰੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਹੈ

ਫਿਰ ਪੀਰੋ ਆਪਣੇ ਗੁਰੂ ਨੂੰ ਸੰਬੋਧਨ ਹੋ ਕੇ ਕਹਿੰਦੀ ਹੈ ਕਿ ਹੈ! ਸਤਿਗੁਰ ਮੈਂ ਬਹੁਤ ਮੁਸ਼ਕਿਲ ਵਿੱਚ ਪਈ ਹੋਈ ਹਾਂ ਕਿ ਉਹ ਕਿਹੜੀ ਚੀਜ਼ ਹੈ ਜਿੱਥੋਂ ਮੈਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋ ਸਕੇ ਪੀਰੋ ਕਹਿੰਦੀ ਹੈ ਕਿ ਉਸਨੇ ਕੁਰਾਨ ਦੀ ਖੋਜ ਵੀ ਕਰ ਲਈ ਹੈ ਅਤੇ ਫਿਰ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ

ਅਗਲੀ ਕਾਫ਼ੀ ਵਿੱਚ ਪੀਰੋ ਕਹਿੰਦੀ ਹੈ ਕਿ ਉਸਨੇ ਸਰਦਾਰਾਂ ਪਾਸ ਰਹਿ ਕੇ ਵੀ ਵੇਖ ਲਿਆ ਹੈ ਪਰ ਉਸਨੂੰ ਕਿਸੇ ਨੇ ਵੀ ਨਹੀਂ ਅਪਣਾਇਆ ਉਹ ਕਹਿੰਦੀ ਹੈ ਕਿ ਸਾਰੇ ਮੁੱਲਾਣੇ ਮੈਨੂੰ ਭੰਬਾਲ ਭੂਸੇ ਵਿੱਚ ਪਾਈ ਰੱਖਦੇ ਸਨ ਅਤੇ ਮੈਨੂੰ ਇਹ ਸਾਰੀਆਂ ਗੱਲਾਂ ਬੜੀਆਂ ਹੈਰਾਨੀਆਂ ਵਾਲੀਆਂ ਲੱਗਦੀਆਂ ਸਨ ਪੀਰੋ ਕਹਿੰਦੀ ਹੈ ਕਿ ਸਤਿਗੁਰ ਮੈਨੂੰ ਤੇਰੀ ਸ਼ਰਣ ਵਿੱਚ ਆ ਕੇ ਸਹਾਰਾ ਮਿਲਿਆ ਹੈ
ਅਗਲੀ ਕਾਫ਼ੀ ਵਿੱਚ ਪੀਰੋ ਜਾਤ-ਪਾਤ ਨੂੰ ਨਕਾਰਦੀ ਹੋਈ ਕਹਿੰਦੀ ਹੈ ਕਿ ਨਾ ਹੀ ਮੈਂ ਮੁਸਲਮਾਨ ਔਰਤ ਹਾਂ ਅਤੇ ਨਾ ਹੀ ਮੈਂ ਹਿਦੂੰ ਔਰਤ ਹਾਂ ਨਾ ਹੀ ਮੈਂ ਕਿਸੇ ਤਰ੍ਹਾਂ ਦਾ ਜੋਗ ਧਾਰਨ ਕੀਤਾ ਹੋਇਆ ਹੈ ਪੀਰੋ ਕਹਿੰਦੀ ਹੈ ਕਿ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਨਵਾਂ ਪੰਥ ਸਥਾਪਿਤ ਕੀਤਾ ਹੈ ਮੈਂ ਨਾ ਤਾਂ ਮੁਹੰਮਦ ਹਾਂ ਅਤੇ ਨਾ ਹੀ ਬ੍ਰਾਹਮਣ ਹਾਂ ਇਸ ਤਰ੍ਹਾਂ ਪੀਰੋ ਧਾਰਮਿਕ ਜਾਤ-ਪਾਤ ਤੋਂ ਉੱਪਰ ਉੱਠ ਕੇ ਗੱਲ ਕਰਦੀ ਹੈ
ਪੀਰੋ ਅਨੁਸਾਰ ੳਸਦਾ ਗੁਰੂ ਗੁਲਾਬਦਾਸ ਹੈ ਜੋ ਹਰ ਥਾਂ ਮੌਜੂਦ ਹੈ ਤੇ ਜੋ ਕਦੇ ਵੀ ਮਿਟਣ ਵਾਲਾ ਨਹੀਂ ਉਹ ਕਹਿੰਦੀ ਹੈ ਕਿ ੳਸਨੇ ਆਪਣੇ ਗੁਰੂ ਨੂੰ ਮਨ ਦੀਆਂ ਅੱਖਾਂ ਨਾਲ਼ ਵੇਖ ਲਿਆ ਅਤੇ ਉਸਦੀ ਦਾਸੀ ਬਣ ਗਈ ਹੈ ਮੇਰੇ ਗੁਰੂ ਨੇ ਨਾ ਤਾਂ ਮੇਰੇ ਵਿੱਚ ਮੁਸਲਮਾਨ ਹੋਣ ਦਾ ਗੁਣ ਵੇਖਿਆ ਹੈ ਅਤੇ ਨਾ ਹੀ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਵੀ ਚਿੰਨ੍ਹ ਨੂੰ ਮੇਰੇ ਵਿੱਚ ਵੇਖਿਆ ਹੈ ਮੇਰੇ ਗੁਰੂ ਨੇ ਤਾਂ ਸਿਰਫ਼ ਮੇਰੇ ਚੰਗੇ ਕਰਮਾਂ ਨੂੰ ਹੀ ਵੇਖਿਆ ਪੀਰੋ ਕਹਿੰਦੀ ਹੈ ਕਿ ਮੇਰਾ ਸਤਿਗੁਰ ਕਿਸੇ ਵੀ ਪ੍ਰਕਾਰ ਦੀ ਜਾਤ-ਪਾਤ ਨੂੰ ਮੰਨਣ ਵਾਲਾ ਨਹੀਂ ਉਸ ਲਈ ਸਾਰੇ ਬਰਾਬਰ ਹਨ ਚਾਹੇ ਉਹ ਹਿੰਦੂ ਹੋਵੇ ਜਾਂ ਫਿਰ ਉਹ ਮੁਸਲਮਾਨ ਹੋਵੇ


ਪੀਰੋ ਕਹਿੰਦੀ ਹੈ ਕਿ ਮੇਰਾ ਸਤਿਗੁਰੂ ਭਾਵ ਗੁਰੂ ਗੁਲਾਬਦਾਸ ਕਿਸੇ ਵੀ ਜਾਤ-ਪਾਤ ਦੇ ਬੰਧਨ ਵਿੱਚ ਨਹੀਂ ਬੱਝਾ ਤਾਂ ਫਿਰ ਉਸਦੇ ਲਈ ਸਾਰੇ ਬਰਾਬਰ ਹਨ ਸਾਰਿਆਂ ਦਾ ਸਾਂਝਾ ਮੇਰਾ ਸਤਿਗੁਰੂ ਹੀ ਹੈ ਸਤਿਗੁਰੂ ਆਪ ਹੀ ਇਸ ਸੰਸਾਰ ਦੀ ਉੱਤਪਤੀ ਕਰਦਾ ਹੈ ਅਤੇ ਆਪ ਹੀ ਇਸ ਸੰਸਾਰ ਨੂੰ ਇੱਕ ਪਲ ਵਿੱਚ ਨਸ਼ਟ ਕਰ ਸਕਦਾ ਹੈ ਪੀਰੋ ਕਹਿੰਦੀ ਹੈ ਕਿ ਮੇਰੇ ਸਤਿਗੁਰ ਨੇ ਸਿਰਫ਼ ਲੋਕਾਂ ਉੱਪਰ ਉਪਕਾਰ ਕਰਨ ਲਈ ਹੀ ਜਨਮ ਲਿਆ ਹੈ ਜਿਹੜਾ ਜਿਸ ਤਰ੍ਹਾਂ ਦੀ ਭਾਵਨਾ ਰੱਖਦਾ ਹੈ ਉਸਨੂੰ ਉਸੇ ਤਰ੍ਹਾਂ ਦਾ ਫ਼ਲ ਪ੍ਰਾਪਤ ਹੋ ਜਾਂਦਾ ਹੈ

ਅਖ਼ਰੀਲੀ ਕਾਫ਼ੀ ਵਿੱਚ ਪੀਰੋ ਕਹਿੰਦੀ ਹੈ ਕਿ ਇਹ ਸਾਰੀ ਸ਼੍ਰਿਸਟੀ ਉਸ ਸਤਿਗੁਰੂ ਦੇ ਨਾਮ ਉੱਪਰ ਹੀ ਤਾਂ ਚੱਲ ਰਹੀ ਹੈ ਪੀਰੋ ਕਹਿੰਦੀ ਹੈ ਕਿ ਸਾਡੇ ਵਰਗੇ ਕਈ ਅਜਿਹੇ ਜੀਵ ਜਾਂ ਮਨੁੱਖ ਸਨ ਜਿਨ੍ਹਾਂ ਨੂੰ ਸਤਿਗੁਰ ਨੇ ਇਸ ਦੁਨੀਆਂ ਦੇ ਭਵ ਸਾਗਰ ਤੋਂ ਪਾਰ ਕੀਤਾ ਹੈ ਪੀਰੋ ਕਹਿੰਦੀ ਹੈ ਕਿ ਇਹ ਕਿਰਪਾ ਸਤਿਗੁਰ ਨੇ ਮੇਰੇ ਉੱਪਰ ਵੀ ਕੀਤੀ ਹੈ ਉਹ ਕਹਿੰਦੀ ਹੈ ਕਿ ਇਹ ਗੁਣ ਭਾਵ ਸਤਿਗੁਰਾਂ ਦੀ ਮਿਹਰ ਪ੍ਰਾਪਤ ਕਰਨ ਦਾ ਗੁਣ ਮੇਰੇ ਵਰਗੀ ਸ਼ੂਦਰ ਭਾਵ ਨੀਚ ਜਾਤ ਦੀ ਔਰਤ ਵਿੱਚ ਕਿੱਥੇ ਸੀ ਸਤਿਗੁਰੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਕੇ ਆਪ ਇਸ ਸੰਸਾਰ ਦੇ ਲੋਕਾਂ ਕੋਲੋਂ ਕਈ ਪ੍ਰਕਾਰ ਦੀਆਂ ਨਿੰਦਿਆਂ ਭਰੀਆਂ ਗੱਲਾਂ ਸੁਣੀਆਂ ਹਨ ਪੀਰੋ ਕਹਿੰਦੀ ਹੈ ਕਿ ਮੈਨੂੰ ਪਾਪਾਂ ਨਾਲ ਭਰੀ ਹੋਈ ਅਤੇ ਨੀਵੀਂ ਜਾਤ ਦੀ ਔਰਤ ਨੂੰ ਗੁਰਾਂ ਨੇ ਆਪਣੀ ਸ਼ਰਣ ਵਿੱਚ ਪਨਾਹ ਦਿੱਤੀ ਇਹ ਪਰਉਪਕਾਰ ਮੇਰੇ ਸਤਿਗੁਰ ਨੇ ਉਸ ਉੱਪਰ ਕੀਤਾ ਸੀ

ਇਸ ਤਰ੍ਹਾਂ ਪੀਰੋ ਇਨ੍ਹਾਂ ਕਾਫ਼ੀਆਂ ਵਿੱਚ ਔਰਤ ਦੇ ਮਸਲੇ ਦੇ ਨਾਲ-ਨਾਲ ਸ਼ੂਦਰ ਦਾ ਮਸਲਾ ਵੀ ਪੇਸ਼ ਕਰਦੀ ਹੈ ਪੀਰੋ ਦੀ ਸ਼ੈਲੀ ਦਾ ਮੁਹਾਂਦਰਾ ਉਸ ਸਮੇਂ ਦੇ ਕਾਵਿ ਅਨੁਸਾਰ ਅਧਿਆਤਮਕ ਹੈ ਪਰ ਜਿਹੜੇ ਪ੍ਰਸ਼ਨ ਪੀਰੋ ਨੇ ਆਪਣੀਆਂ ਕਾਫ਼ੀਆਂ ਵਿੱਚ ਪੇਸ਼ ਕੀਤੇ ਹਨ ਉਹ ਦਾਰਸ਼ਨਿਕ ਅਤੇ ਸਮਾਜਿਕ ਹਨ

ਇਸ ਪ੍ਰਕਾਰ ਅਸੀਂ ਅੰਤ ਵਿੱਚ ਕਾਫ਼ੀਆਂ ਨੂੰ ਵਿਚਾਰਨ ਤੋਂ ਬਾਅਦ ਇਹ ਕਹਿ ਸਕਦੇ ਹਾਂ ਕਿ ਆਪਣੀਆਂ ਕਾਫ਼ੀਆਂ ਵਿੱਚ ਉਸ ਸਮੇਂ ਦੇ ਪ੍ਰਚਲਿਤ ਧਾਰਮਿਕ ਕਰਮ-ਕਾਂਡਾ ਦੀ ਨਿਖੇਧੀ ਕੀਤੀ ਅਤੇ ਇਸ ਦੇ ਨਾਲ-ਨਾਲ ਜਾਤ-ਪਾਤ ਦਾ ਖੰਡਨ ਵੀ ਕੀਤਾ ਇਸ ਤੋਂ ਇਲਾਵਾ ਪੀਰੋ ਨੇ ਆਪਣੀਆਂ ਕਾਫ਼ੀਆਂ ਵਿੱਚ ਆਪਣੇ ਸਤਿਗੁਰ ਗੁਲਾਬਦਾਸ ਦੀ ਉਸਤਤ ਵੀ ਕੀਤੀ ਹੈ ਕਿ ਉਸਦੇ ਗੁਰੂ ਨੇ ਇੱਕ ਸ਼ੂਦਰ ਪੀਰੋ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਸੀ ਸਾਨੂੰ ਪੀਰੋ ਦੀਆਂ ਕਾਫ਼ੀਆਂ ਵਿੱਚੋਂ ਉਸ ਦੇ ਜੀਵਨ ਦੀ ਵੀ ਝਲਕ ਮਿਲਦੀ ਹੈ
ਇਸ ਪ੍ਰਕਾਰ ਪੀਰੋ ਦੀਆਂ ਕਾਫ਼ੀਆਂ ਪੰਜਾਬੀ ਸਾਹਿਤ ਜਗਤ ਲਈ ਇੱਕ ਵੱਡਮੁੱਲਾ ਉਪਕਾਰ ਹਨ


2.ਪਗੜੀ ਸੰਭਾਲ ਜੱਟਾ (ਲਾਲਾ ਬਾਂਕੇ ਦਿਆਲ)
                                                                       ਚਰਨਜੀਤ ਕੌਰ
                                                                ਰੋਲ ਨੰ:-967
                                                                                                               ਲਾਲਾ ਬਾਂਕੇ ਦਿਆਲ:-ਪ੍ਰਭੂ ਦਿਆਲ ਉਰਫ਼ ਬਾਕੇ ਦਿਆਲ ਦਾ ਜਨਮ ਪਿੰਡ ਭਾਵਨਾ ਜਿਲਾ ਝੰਗ ਵਿੱਚ 1880 ਨੂੰ ਪਿਤਾ ਲਾਲਾ ਮਈਆ ਦਾਸ ਦੇ ਘਰ ਹੋਇਆ ਜੋ ਕਿ ਥਾਣੇਦਾਰ ਸਨ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗਾਂ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜਦਾ ਹੈ ਮੈਟ੍ਰਿਕ ਦੀ ਪੜ੍ਹਾਈ ਪੂਰੀ ਨਹੀਂ ਕੀਤੀ, ਸ਼ਾਇਰੀ ਦਾ ਸ਼ੌਕ ਸੀ ਇਮਤਿਹਾਨ ਵਿੱਚੇ ਛੱਡ ਕੇ ਸ਼ੀਹਰਫ਼ੀ ਜਾ ਛਪਵਾਈ ਸੀ ਕੁਝ ਦੇਰ ਝੰਗ ਸਿਆਲ ਅਤੇ ਰਘਬੀਰ ਪੱਤ੍ਰਿਕਾ ਸੰਪਾਦਤ ਕੀਤੀ ਕੁਝ ਦੇਰ ਸਰਕਾਰੀ ਨੌਕਰੀ ਵੀ ਕੀਤੀ ਪਰ ਜ਼ਿਆਦਾ ਮਨ ਸ਼ਾਇਰੀ ਵਿੱਚ ਹੀ ਲੱਗਦਾ ਸੀ
 ਆਜ਼ਾਦੀ ਦੀ ਲਹਿਰ ਵਿੱਚ ਕੈਦ ਵੀ ਕੱਟੀ 1929 ਵਿੱਚ ਕਸ਼ਮੀਰ ਵਿੱਚ ਮੌਤ ਹੋਈ ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਬਾਂਕੇ ਦਿਆਲ ਹੱਡ ਕਾਠ ਵਲੋਂ ਗੁਜਰਾਂਵਾਲੇ ਦੇ ਦੂਜੇ ਅਮਾਮ ਬਖਸ਼ ਪਹਿਲਵਾਨ ਸਨ ....ਕੱਟਰ ਕਾਂਗਰਸੀ ਖ਼ਿਆਲ ਦੇ ਸ਼ੇਅਰ ਬੜੀ ਗੂੰਜ ਤੇ ਗਰਜ ਵਾਲੀ ਆਵਾਜ਼ ਤੇ ਸੁਰ ਨਾਲ ਪੜ੍ਹਦੇ, ਸ਼ੇਅਰਾਂ ਵਿੱਚ ਸੰਜਮ, ਰਵਾਨੀ ਤੇ ਜ਼ੋਰ ਵੀ ਬੜਾ ਸੀ ਜਲਸੇ ਮੁਸ਼ਾਇਰੇ ਵਿੱਚ ਆ ਜਾਂਦੇ ਤਾਂ ਦਿਆਲ ਦੀ ਗੂੰਜ ਪੈਦਾ ਹੋ ਜਾਂਦੀ 1907 ਵਿੱਚ ਲਾਇਲਪੁਰ ਵਿੱਚ ਆਬਾਦਕਾਰਾਂ ਦਾ ਬੜਾ ਭਾਰੀ ਜਲਸਾ ਹੋਇਆ, ੳਸ ਜਲਸੇ ਵਿੱਚ ਨਜ਼ਮਝੋਕ ਮੌਲਾ ਵਾਲੀ ਦਿਸਦੀ ਪਈ ਦੂਰ ਏਦੇ ਵਜ਼ਨ ਤੇ ਪੜ੍ਹੀ ਜਿਸਦਾ ਟੇਪ ਬੋਲ ਸੀ-
   ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓ
ਭਾਰਤ ਵਿਚ ਵਿਦੇਸ਼ੀ ਗੁਲਾਮੀ ਵਿਰੁੱਧ ਕਈ ਲਹਿਰਾਂ ਉੱਠਦੀਆਂ ਰਹੀਆਂ।  ਸੰਨ 1914-15 ਵਿੱਚ ਇੱਕ ਹੋਰ ਬੜੀ ਜਬਰਦਸਤ ਕੋਸ਼ਿਸ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਅਮਰੀਕਾ ਅਤੇ ਕਨੇਡਾ ਗਏ ਭਾਰਤੀਆਂ ਨੇ ਕੀਤੀ। ਇਸ ਲਹਿਰ ਦਾ ਨਾਂ ਗ਼ਦਰ ਲਹਿਰ ਸੀ
ਅੰਗਰੇਜ਼ਾਂ ਵੱਲੋਂ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਬਾਰ ਦੀਆਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ ਅਤੇ ਪਾਣੀ ਲਈ ਨਹਿਰਾਂ ਕੱਢੀਆਂ ਗਈਆਂ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਤਿੰਨ ਮੁੱਖ ਢੰਗ ਅਪਣਾਏ
-       ਲੋਕਾਂ ਨੂੰ ਜ਼ਮੀਨਾਂ ਆਲਾਟ ਕਰ ਦਿੱਤੀਆਂ ਗਈਆਂ ਤਾਂ ਜੋ ਉਹ ਜ਼ਮੀਨਾਂ ਖੇਤੀਬਾੜੀ ਵਿੱਚ ਹੀ ਉਲਝੇ ਰਹਿਣ
-       ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਬਹੁਤ ਬਹਾਦਰ ਸੈਨਿਕ ਸਨ ਤਾਂ ਅੰਗਰੇਜ਼ਾਂ ਨੇ ਫੌਜ ਭਰਤੀ ਕਰਨੀ ਸ਼ੁਰੂ ਕੀਤੀ
-       ਉੱਨ੍ਹਾਂ ਨੂੰ ਵੱਧ ਕੇ ਤਨਖਾਹਾਂ ਦਿੱਤੀਆਂ ਅਤੇ ਮਰੁੱਬੇ ਅਲਾਟ ਕੀਤੇ ਗਏ ਸਨ
-       ਕਿਸਾਨਾਂ ਨੂੰ ਕਪਾਹ ਅਤੇ ਕਣਕ ਉਗਾਉਣ ਲਈ ਕਿਹਾ ਤਾਂ ਜੋ ਕਪਾਹ ਨੂੰ ਇਗਲੈਂਡ ਲਿਜਾ ਕੇ ਉਸਦਾ ਕੱਪੜਾ ਬਣਾ ਕੇ ਫਿਰ ਭਾਰਤ ਵਿਚ ਵੇਚਿਆ ਜਾਵੇ ਜੋ ਅੰਗਰੇਜ਼ਾਂ ਦੀ ਕਮਾਈ ਦਾ ਸਾਧਨ ਬਣੇ ਇਸ ਆਵਾਜਾਈ ਕਾਰਨ ਰੇਲ ਗੱਡੀ ਹੋਂਦ ਵਿੱਚ ਆਈ
ਇਨ੍ਹਾਂ ਕਾਰਨਾਂ ਰਾਹੀ ਲੋਕਾਂ ਨੂੰ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸਨ ਜਦੋਂ ਜੱਟਾਂ ਨੇ ਅਲਾਟ ਹੋ ਚੁੱਕੀਆਂ ਜ਼ਮੀਨਾਂ ਵਿੱਚੋਂ ਜੰਗਲ ਵੱਢ ਕੇ ਸਾਫ਼ ਕਰ ਲਈਆਂ ਤਾਂ ਅੰਗਰੇਜ਼ਾਂ ਨੇ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ ਇਸ ਟੈਕਸ ਦਾ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਜਿਸ ਕਾਰਨ ਇੱਕ ਕਿਸਾਨੀ ਲਹਿਰ ਦਾ ਜਨਮ ਹੋਇਆ ਇਸ ਕਿਸਾਨੀ ਲਹਿਰ ਨੂੰਪਗੜੀ ਸੰਭਾਲ ਓ ਜੱਟਾ ਨਾਲ ਜਾਣਿਆ ਜਾਣ ਲੱਗਾ ਇਹ ਨਾਂਲਾਲਾ ਬਾਂਕੇ ਦਿਆਲਦੀ ਕਵਿਤਾ ਦਾ ਸੀ ਜੋ ਹਰ ਸਮਾਰੋਹ ਤੇ ਪੜ੍ਹੀ ਜਾਂਦੀ ਸੀ
     ਉਨ੍ਹਾਂ ਦੀ ਸਭ ਤੋਂ ਵੱਧ ਪ੍ਰਸਿੱਧੀ ਬਾਰ ਦੇ ਕਿਸਾਨਾਂ ਦੇ ਅੰਦੋਲਨ ਦੌਰਾਨ 21 ਅਪ੍ਰੈਲ 1907 ਜਲਸੇ ਵਿੱਚ ਪੜ੍ਹੀ ਇਸੇ ਕਵਿਤਾ ਤੋਂ ਹੋਈ। ਇਥੋਂ ਤਕ ਕਿ ਇਸ ਕਿਸਾਨ ਅੰਦੋਲਨ ਦਾ ਨਾਂ ਪਗੜੀ ਸੰਭਾਲ ਜੱਟਾ ਪੈ ਗਿਆ ਇਸ ਕਿਸਾਨ ਅੰਦੋਲਨ ਦੇ ਪਿਛੋਕੜ ਵਿੱਚ ਬੰਗਾਲ ਵੰਡ ਕਾਰਨ ਪੈਦਾ ਹੋਇਆ ਰੋਸਾ,ਵਿਦੇਸ਼ੀ ਮਾਲ ਦੀ ਆਮਦ ਕਾਰਨ ਸਥਾਨਕ ਦਸਤਕਾਰਾਂ ਅੰਦਰ ਰੋਹ,ਕਿਸਾਨੀ ਦੀ ਲੁੱਟ ਅਤੇ ਭਾਰੀ ਟੈਕਸ ਆਦਿ ਸੀ ਪਰ ਤਤਕਾਲੀ ਕਾਰਨ ਬਾਰ ਇਲਾਕੇ ਦੇ ਕਿਸਾਨਾਂ ਦੇ ਨਹਿਰੀ ਪਾਣੀ ਉੱਪਰ ਲਾਇਆ ਭਾਰੀ ਕਰ ਸੀ ਇਸ ਲਹਿਰ ਦੇ ਆਗੂਆਂ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ,ਬਾਪ ਕਿਸ਼ਨ ਸਿੰਘ, ਸੂਫ਼ੀ ਅੰਬਾ ਪ੍ਰਸਾਦ, ਲਾਲਾ ਲਾਜਪਤ ਰਾਏ,ਚੋਧਰੀ ਸ਼ਹਾਬੂਦੀਨ ਅਤੇ ਦੁਨੀ ਚੰਦਰ ਲਾਹੌਰ ਆਦਿ ਸਨਪਗੜੀ ਸੰਭਾਲ ਜੱਟਾਂਦਾ ਇਤਿਹਾਸਿਕ ਮੁੱਲ ਇਹ ਹੈ ਕਿ ਇਸਨੇ ਇੱਕ ਲਹਿਰ ਨੂੰ ਜਨਮ ਦਿੱਤਾ ਪਗੜੀ ਸੰਭਾਲ ਜੱਟਾ ਕਵਿਤਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ

ਪਗੜੀ ਸੰਭਾਲ ਜੱਟਾਂ,ਪਗੜੀ ਸੰਭਾਲ ਉਇ
…………………………………
ਕੀਤਾ ਨਾ ਕਿਸੇ ਸਾਡੇ ਦੁੱਖ ਦਾ ਖਿਆਲ ਉਇ

ਜਦੋਂ ਜੱਟ ਕਿਸਾਨਾਂ ਦੀਆਂ ਅਲਾਟ ਜ਼ਮੀਨਾਂ ਤੇ ਟੈਕਸ ਲਗਾਏ ਗਏ,ਕਿਰਤੀ ਲੋਕਾਂ ਦੀ ਕੋਈ ਸਲਾਹ ਨਾ ਲਈ ਗਈ,ਆਪਣੇ ਨਿਯਮਾਂ ਨੂੰ ਉਨ੍ਹਾਂ ਤੇ ਥੋਪਿਆ ਗਿਆ ਜਦੋਂ ਕਿਸਾਨਾਂ ਨੇ ਟੈਕਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੀਆ ਗੱਲਾਂ ਦਾ ਕੌਡੀ ਮੁੱਲ ਵੀ ਨਹੀਂ ਪਾਇਆਂ ਗਿਆ ਗਵਰਨਰ ਨੇ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਕਿਸਾਨਾਂ ਦੀ ਕਿਰਤ ਦਾ ਕੋਈ ਮੁੱਲ ਨਾ ਪਾਇਆ ਗਿਆ ਉਨ੍ਹਾਂ ਦੀ ਦੁੱਖ ਭਰੀ ਸਥਿਤੀ ਦਾ ਕੋਈ ਮੁੱਲ ਨਾ ਪਾਇਆ ਗਿਆ ਉਨ੍ਹਾਂ ਦੀ ਦੁੱਖ ਭਰੀ ਸਥਿਤੀ ਦਾ ਕੋਈ ਧਿਆਨ ਨਾ ਰੱਖਿਆ ਗਿਆ

ਕੁਝ ਨਾ ਹੋਈ ਜੱਟਾਂ ਕੋਲੋਂ ਇਹ ਆਪਸੀ
……………………………….
ਦੇਖੇ ਤਾਂ ਨਿਕਲੇ ਵਿੱਚੋਂ ਬੁਜਦਿਲ ਕਮਾਲ ਉਇ

ਸਾਡੇ ਭਾਰਤ ਦੇ ਇਤਿਹਾਸ ਵਿੱਚ ਜੱਟਾਂ ਨੂੰ ਬਹਾਦਰ ਸਵੀਕਾਰਿਆ ਜਾਂਦਾ ਹੈ ਪਰ ਹੁਣ ਉਹ ਵੀ ਅੰਗਰੇਜ਼ਾਂ ਅੱਗੇ ਝੁਕ ਗਏ ਕਾਇਰ ਬਣ ਗਏ ਜਿੱਥੇ ਕਿ ਉਨ੍ਹਾਂ ਦੀ ਬਹਾਦਰੀ ਦੇ ਬਹੁਤ ਕਿੱਸੇ ਸੁਣਨ ਵਿੱਚ ਆਉਂਦੇ ਹਨ ਹੁਣ ਉਹ ਵੀ ਬੋਲ ਨਹੀਂ ਰਹੇ ਹੁਣ ਉਨ੍ਹਾਂ ਨੇ ਆਪਣੀ ਇੱਜ਼ਤ ਬਰਕਰਾਰ ਰੱਖਣ ਦਾ ਯਤਨ ਕੀਤਾ ਗਿਆ ਹੈ

ਲਿ-ਲਿਖ ਚਿੱਠੀਆਂ ਐਵੇ ਲਾਟ ਨੂੰ ਘੱਲੀਆਂ
……………………………………
ਜੇਹੜੀ ਕੀਤੀ ਸੀ ਪਿੱਛੇ ਹਾਲ ਓ ਹਾਲ ਉਇ

ਜੱਟਾਂ ਨੇ ਅੰਗਰੇਜ਼ਾਂ ਨੂੰ ਬਹੁਤ ਪੱਤਰ, ਚਿੱਠੀਆ ਭੇਜੀਆਂ ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹਰ ਯਤਨ ਨਾ ਕਾਮਯਾਬ ਹੋ ਗਿਆ ਜੱਟ ਵਿਰੋਧੀ ਬਿਲ ਪਾਸ ਹੋਣ ਤੇ ਲੋਕਾਂ ਨੇ ਬਹੁਤ ਧਰਨੇ, ਮੁਜਾਹਰੇ, ਕੀਤੇ

ਸੁਣਿਆਂ ਬਦਲਾਏ ਕੁਝ ਗਏ ਹੈਨ ਕਾਇਦੇ
…………………………………
ਫੋਕੀ ਤਸੱਲੀ ਦੇ ਕੇ ਦਿੱਤਾ ਈ ਟਾਲ ਉਇ

ਅੰਗਰੇਜ਼ਾਂ ਨੇ ਬਹੁਤ ਸਾਰੇ ਕਾਨੂੰਨ ਬਦਲੇ ਜਿਸ ਵਿੱਚ ਉਨ੍ਹਾਂ ਨੇ ਦਿਖਾਵਾ ਕੀਤਾ ਕੀ ਅਸੀਂ ਲੋਕਾਂ ਦੀਆਂ ਸਹੂਲਤਾਂ ਲਈ ਕਾਨੂੰਨ ਬਣਾਏ ਹਨ ਪਰ ਉਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਅੰਗਰੇਜ਼ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸ਼ਾਂਤ ਕਰ ਦਿੱਤਾ ਗਿਆ

ਹਿੰਦ ਹੈ ਮੰਦਰ ਤੇਰਾ, ਤੂੰ ਇਸਦਾ ਪੁਜਾਰੀਓ
…………………………………..
ਮਰਨੇ ਤੋਂ ਜੀਣਾ ਭੈੜਾ, ਹੋ ਕੇ ਬਹਾਲ ਓ

ਇਹ ਬੰਦ ਕੌਮੀ ਰਾਸ਼ਟਰੀ ਚੇਤਨਾ ਨਾਲ ਜੁੜਦਾ ਹੈ ਜਿਹੜੇ ਭਾਰਤ ਸਦੀਆਂ ਤੋਂ ਸੂਰਬੀਰਾਂ,ਯੋਧਿਆਂ ਅਤੇ ਪੀਰਾਂ-ਫ਼ਕੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਅਸੀਂ ਕਦੋਂ ਤਕ ਅੰਗਰੇਜ਼ਾਂ ਦੀ ਈਨ ਮੰਨਾਗੇ ਕਦੋਂ ਤਕ ਉਨ੍ਹਾਂ ਦੇ ਜ਼ੁਲਮਾਂ ਨੂੰ ਝੱਲਾਂਗੇ। ਇਸ ਅਧੀਨਗੀ ਨਾਲੋਂ ਤਾਂ ਮਰਨ ਨੂੰ ਸਵੀਕਾਰ ਕਰ ਲੈ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਪਿਆਰੀ ਹੈ
     ਮੰਨਦੀ ਨਾ ਗੱਲ ਸਾਡੀ ਇਹ ਭੈੜੀ ਸਰਕਾਰ ਓ
     ……………………………………
     ਹੋ ਕੇ ਕੱਠੇ ਵੀਰੋ,ਮਾਰੋ ਲਲਕਾਰ ਓ
ਸਰਕਾਰ ਸਾਨੂੰ ਅਣਗੋਲਿਆਂ ਕਰ ਰਹੀ ਹੈ ਸਾਡੀ ਕੋਈ ਗੱਲ ਨਹੀਂ ਮੰਨ ਰਹੀ ਅਸੀਂ ਉਨ੍ਹਾਂ ਦੀ ਈਨ ਕਿਉਂ ਸਵੀਕਾਰ ਕਰੀਏ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇੱਕਠੇ ਹੋਣ ਦੀ ਲੋੜ ਹੈ

    ਫਸਲਾਂ ਨੂੰ ਖਾ ਗਏ ਕੀੜੇ,ਤਨ ਤੇ ਨਹੀਂ ਦਿਸਦੇ ਲੀੜੇ
    ……………ਰੋਦੇਂ ਬਾਲ ਉਇ
ਅੰਗਰੇਜ਼ ਹੁਕਮਰਾਨ ਸਾਡੀਆਂ ਫਸਲਾਂ ਦੀ ਲੁੱਟ ਕਰ ਰਹੇ ਹਨ ਜਿਸ ਕਰਕੇ ਕਿਸਾਨ ਲੋਕ ਆਰਥਿਕ ਤੌਰ ਤੇ ਬਹੁਤ ਦੁੱਖੀ ਹਨ  ਜਿਨ੍ਹਾਂ ਦੀਆਂ ਤਨ ਢੱਕਣ ਦੀਆਂ ਮੁਢਲੀਆਂ ਲੋੜਾਂ ਦੀ ਵੀ ਪੂਰਤੀ ਨਹੀਂ ਹੁੰਦੀਉਨ੍ਹਾਂ ਨੂੰ ਦੁੱਖਾਂ ਹੇਠ ਦਬਾ ਰੱਖਿਆ ਉਨ੍ਹਾਂ ਦੇ ਬੱਚੇ ਵੀ ਭੁੱਖ ਤੋਂ ਪੀੜਤ ਹੋ ਚੁੱਕੇ ਹਨ ਜੱਟ ਦੀ ਆਰਥਿਕ ਸਥਿ     ਤੀ ਨੂੰ ਦਰਸਾਇਆ ਹੈ

ਬਣ ਗਏ ਨੇ ਤੇਰੇ ਲੀਡਰ….
……..ਵਿਛੌਦੇ ਪਏ ਜਾਲ ਉਇ
ਇਸ ਬੰਦ ਵਿੱਚ ਮੁੱਖ ਜ਼ੋਰ ਕਿਸਾਨਾਂ ਦੇ ਆਪੂੰ ਬਣਾਏ ਰਾਜੇ ਤੇ ਖਾਨ ਬਹਾਦਰ ਲੀਡਰਾਂ ਤੇ ਚੋਟ ਹੈ ਕਿ ਸਰਕਾਰ ਦੇ ਮੁਖਬਰ ਹਨ ਜੋ ਸਰਕਾਰ ਦੀਆਂ ਗੱਲਾਂ ਦੇ ਨੁਮਾਇੰਦੇ ਹਨ ਉਹ ਆਪ ਹੀ ਝੂਠੀਆਂ ਗੱਲਾਂ ਬਾਤਾਂ ਕਰਕੇ ਲੋਕਾਂ ਨੂੰ ਸਰਕਾਰ ਪ੍ਰਤੀ ਸ਼ਾਂਤ ਰੱਖਦੇ ਹਨ
    ਬਾਣੀਏ,ਬਕਾਲਾਂ ਮਿੱਤਰ ਮਾਰਾਂ ਨੇ
    ……………………………
ਦੁਖੀਏ ਕਿਸਾਨਾਂ ਦੇ ਫੁੱਟ ਗਏ ਭਾਗ ਉਇ

ਇਸ ਬੰਦ ਵਿੱਚ ਜ਼ਿਆਦਾ ਜ਼ੋਰ ਸੂਦਖੋਰਾਂ, ਸ਼ਾਹਾਂ ਵੱਲੋਂ ਲੁੱਟ ਅਤੇ ਗ਼ੈਰ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਹੋ ਰਹੇ ਹਨ ਕਿ ਲੋਕਾਂ ਕੋਲ ਬਹੁਤੇ ਆਮਦਨ ਦੇ ਸਾਧਨ ਨਹੀਂ ਹਨ ਜਿਸ ਕਰਕੇ ਉਹ ਬਾਣੀਏ ਤੋਂ ਪੈਸੇ ਲੈਦੇ ਰਹਿੰਦੇ ਨੇ ਬਾਣੀਆਂ ਪੈਸਿਆਂ ਤੇ ਵਿਆਜ਼ ਲਗਾ ਕੇ ਉਨ੍ਹਾਂ ਦੀ ਸਾਰੀ ਉੱਪਜ ਹੜੱਪ ਲੈਂਦਾ ਹੈ ਉਹ ਰੱਜ ਕੇ ਜੱਟ ਦਾ ਸ਼ੋਸ਼ਣ ਕਰਦੇ ਹਨ ਪੇਂਡੂ ਭੋਲੇ-ਭਾਲੇ ਲੋਕਾਂ ਦਾ ਰੱਬ ਵੀ ਕੋਈ ਨਿਆਂ ਨਹੀਂ ਕਰ ਰਿਹਾ ਕਿ ਲੋਕ ਕਿਹੜੇ-ਕਿਹੜੇ ਦੁੱਖ ਭਰੇ ਮਸਲਿਆਂ ਵਿੱਚ ਦੀ ਲੰਘ ਰਹੇ ਹਨ ਉਹਨਾਂ ਨੂੰ ਭਵਿੱਖ ਵਿੱਚ ਕੁਝ ਵੀ ਚੰਗੇ ਦੀ ਆਸ ਨਹੀਂ
  ਸੀਨੇ ਤੇ ਖਾਣੇ ਤੀਰ, ਰਾਂਝਾ ਤੂੰ ਦੇਸ਼ ਏ ਹੀਰ
  ………………………………….
  ਤਾੜੀ ਦੇ ਹੱਥ ਵੱਜੇ ਛਾਤੀਆਂ ਨੂੰ ਤਾਣ ਉਇ

 ਇਸ ਕਾਵਿ ਬੰਦ ਵਿੱਚ ਦਰਸਾਇਆ ਗਿਆ ਹੈ ਕਿ ਹੁਣ ਤਾਂ ਅੰਗਰੇਜ਼ ਸਮਾਰਾਜ ਦੇ ਖਿਲਾਫ ਇੱਕਠੇ ਹੋਣ ਦੀ ਲੋੜ ਹੈ ਇੱਜ਼ਤ ਅਣਖ ਦਾ ਮਸਲਾ ਹੈ ਸਾਨੂੰ ਅਧੀਨਗੀ ਸਵੀਕਾਰ ਨਹੀਂ ਕਰਨੀ ਚਾਹੀਦੀ ਸਾਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਮਾਣ ਮਹਿਸੂਸ ਕਰੀਏ

0 Comments:

Post a Comment

<< Home